'ਡਿਟੇਨ ਕਰਨ ਨਾਲ ਮੂਵਮੈਂਟ ਖਤਮ ਨਹੀਂ ਹੋਵੇਗੀ', ਹਿਰਾਸਤ 'ਚ ਲਏ ਜਾਣ ਮਗਰੋਂ ਕੀ ਬੋਲੇ ਨੇਹਾ ਬੋਰਾ
'ਡਿਟੇਨ ਕਰਨ ਨਾਲ ਮੂਵਮੈਂਟ ਖਤਮ ਨਹੀਂ ਹੋਵੇਗੀ', ਹਿਰਾਸਤ 'ਚ ਲਏ ਜਾਣ ਮਗਰੋਂ ਕੀ ਬੋਲੇ ਨੇਹਾ ਬੋਰਾ

ਪ੍ਰਕਾਸ਼ਿਤ
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਕਾਕਰੋਚ ਜਨਤਾ ਪਾਰਟੀ ਵੱਲੋਂ ਦਿੱਲੀ ਵਿੱਚ ਸੱਦੇ ਪ੍ਰਦਰਸ਼ਨ ਵਿੱਚ ਕਈ ਵਿਦਿਆਰਥੀ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ। ਇਸ ਦੌਰਾਨ ਆਈਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ ਜਿਨ੍ਹਾਂ ਵੱਲੋਂ ਦਿੱਲੀ ਹਾਟ ਨੇੜੇ ਹੋਰਨਾਂ ਪ੍ਰਦਰਸ਼ਨਕਾਰੀਆਂ ਨਾਲ ਮਾਰਚ ਕੀਤਾ ਜਾ ਰਿਹਾ ਸੀ, ਉਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ।
ਇਸ ਦੌਰਾਨ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਵੱਲੋਂ ਨੇਹਾ ਬੋਰਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਨੇਹਾ ਬੋਰਾ ਨੇ ਕਿਹਾ, "ਸਾਨੂੰ ਡਿਟੇਨ ਕਰਨ ਨਾਲ ਇਹ ਮੂਵਮੈਂਟ ਖਤਮ ਨਹੀਂ ਹੋਵੇਗੀ। ਹੋਰ ਵੀ ਲੋਕ ਸੜਕਾਂ ਉੱਤੇ ਉਤਰ ਰਹੇ ਹਨ ਅਤੇ ਰਾਤ ਭਰ ਉਤਰਨਗੇ।"
ਦਿੱਲੀ ਪੁਲਿਸ ਵੱਲੋਂ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਸਣੇ ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਨੂੰ ਵੀ ਦਿੱਲੀ ਲੈਂਡ ਕਰਦਿਆਂ ਹੀ ਫਲਾਈਟ ਵਿੱਚੋਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



