ਨੇਪਾਲ ਹੜ੍ਹ: 9 ਦਿਨਾਂ ਬਾਅਦ ਸੁਰੰਗ ਵਿੱਚ ਫਸੇ 2 ਲੋਕ ਕਿਵੇਂ ਸੁਰੱਖਿਅਤ ਕੱਢੇ ਗਏ ?

ਵੀਡੀਓ ਕੈਪਸ਼ਨ, ਨੇਪਾਲ ਹੜ੍ਹ: 2 ਲੋਕਾਂ ਨੂੰ 9 ਦਿਨਾਂ ਬਾਅਦ ਸੁਰੰਗ ਵਿੱਚੋਂ ਕਿਵੇਂ ਬਚਾਇਆ ਗਿਆ
ਨੇਪਾਲ ਹੜ੍ਹ: 9 ਦਿਨਾਂ ਬਾਅਦ ਸੁਰੰਗ ਵਿੱਚ ਫਸੇ 2 ਲੋਕ ਕਿਵੇਂ ਸੁਰੱਖਿਅਤ ਕੱਢੇ ਗਏ ?
ਰੈਸਕਿਊ ਆਪ੍ਰੇਸ਼ਨ ਦੀ ਤਸਵੀਰ

ਤਸਵੀਰ ਸਰੋਤ, Nepali Army

ਤਸਵੀਰ ਕੈਪਸ਼ਨ, ਨੇਪਾਲ ਵਿੱਚ ਅਚਾਨਕ ਆਏ ਹੜ੍ਹ ਕਾਰਨ ਇਹ ਲੋਕ ਹਾਈਡ੍ਰੋ ਪਾਵਰ ਪ੍ਰੋਜੈਕਟ ਦੀ ਸੁਰੰਗ ਵਿੱਚ ਫਸੇ ਸਨ
ਪ੍ਰਕਾਸ਼ਿਤ

ਇਹ ਤਸਵੀਰਾਂ ਉਸ ਪਲ ਦੀਆਂ ਹਨ ਜਦੋਂ ਨੇਪਾਲ ਵਿੱਚ ਅਚਾਨਕ ਆਏ ਹੜ੍ਹ ਕਾਰਨ ਹਾਈਡ੍ਰੋ ਪਾਵਰ ਪ੍ਰੋਜੈਕਟ ਦੀ ਸੁਰੰਗ ਵਿੱਚ ਫਸੇ ਦੋ ਲੋਕਾਂ ਨੂੰ 9 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਰੈਸਕਿਊ ਕੀਤੇ ਗਏ ਸੰਜੇ ਸ਼ਾਹ ਮੁਤਾਬਕ ਉਹ ਕੰਟਰੋਲ ਰੂਮ ਵਿੱਚ ਆਪ੍ਰੇਟਰ ਵਜੋਂ ਕੰਮ ਕਰ ਰਹੇ ਸਨ ਜਦੋਂ ਅਚਾਨਕ ਹੜ੍ਹ ਆਇਆ। ਉਸ ਸਮੇਂ ਸੁਰੰਗ ਵਿੱਚ ਕਰੀਬ 40 ਤੋਂ 45 ਲੋਕ ਮੌਜੂਦ ਸਨ।

ਸੰਜੇ ਮੁਤਾਬਕ ਉਨ੍ਹਾਂ ਨੇ ਤੁਰੰਤ ਆਪਣੇ ਸਹਿਯੋਗੀਆਂ ਨੂੰ ਬਾਹਰ ਨਿਕਲਣ ਵਿੱਚ ਮਦਦ ਕੀਤੀ ਪਰ ਇਸ ਦੌਰਾਨ ਉਹ ਖੁਦ ਸੁਰੰਗ ਵਿੱਚ ਫਸ ਗਏ।

ਸੰਜੇ ਸ਼ਾਹ ਦੱਸਦੇ ਹਨ ਕਿ ਇਸ ਮੁਸ਼ਕਿਲ ਘੜੀ ਵਿੱਚ ਉਹ ਲਗਾਤਾਰ ਪਰਮਾਤਮਾ ਨੂੰ ਯਾਦ ਕਰਦੇ ਰਹੇ।

ਇੰਨੇ ਦਿਨਾਂ ਬਾਅਦ ਦੋ ਲੋਕਾਂ ਨੂੰ ਸੁਰੱਖਿਅਤ ਰੈਸਕਿਊ ਕੀਤੇ ਜਾਣ ਤੋਂ ਬਾਅਦ ਹੁਣ ਸੁਰੰਗ ਵਿੱਚ ਫਸੇ ਹੋਰਨਾਂ ਲੋਕਾਂ ਦੇ ਪਰਿਵਾਰਾਂ ਨੂੰ ਵੀ ਆਪਣਿਆਂ ਦੀ ਸੁਰੱਖਿਅਤ ਵਾਪਸੀ ਦੀ ਉਮੀਦ ਵਧ ਗਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)