ਨੇਪਾਲ ਹੜ੍ਹ ਦੌਰਾਨ ਰੈਸਕਿਊ ਕੀਤੀ ਗਈ 97 ਸਾਲਾ ਬਜ਼ੁਰਗ ਮਹਿਲਾ ਹੁਣ ਕਿਸ ਹਾਲ ਵਿੱਚ ਹੈ?

ਵੀਡੀਓ ਕੈਪਸ਼ਨ, ‘ਉਹ ਇੱਕ ਯੋਧਾ ਵਾਂਗ ਮੁਸਕੁਰਾਈ’..... ਹੜ੍ਹ 'ਚ ਫਸੀ 97 ਸਾਲਾ ਮਹਿਲਾ ਕਿਵੇਂ ਬਚੀ
ਨੇਪਾਲ ਹੜ੍ਹ ਦੌਰਾਨ ਰੈਸਕਿਊ ਕੀਤੀ ਗਈ 97 ਸਾਲਾ ਬਜ਼ੁਰਗ ਮਹਿਲਾ ਹੁਣ ਕਿਸ ਹਾਲ ਵਿੱਚ ਹੈ?
ਪ੍ਰਕਾਸ਼ਿਤ

"ਜਦੋਂ ਮੇਰੀ ਦਾਦੀ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਹ ਇੰਝ ਮੁਸਕਰਾ ਰਹੇ ਸਨ ਜਿਵੇਂ ਉਹ ਯੋਧਾ ਹੋਣ ਅਤੇ ਜੰਗ ਜਿੱਤ ਕੇ ਆਏ ਹੋਣ" ਇਹ ਸ਼ਬਦ 97 ਸਾਲਾ ਬਜ਼ੁਰਗ ਮਹਿਲਾ ਗੁਨਾ ਮਾਇਆ ਬੋਹਾਰਾ ਦੇ ਰਿਸ਼ਤੇਦਾਰ ਦੀਪਕ ਬੋਹਾਰਾ ਦੇ ਹਨ।

ਰੈਸਕਿਊ ਕੀਤੀ ਗਈ ਬਜ਼ੁਰਗ ਮਹਿਲਾ ਦੀ ਤਸਵੀਰ

ਤਸਵੀਰ ਸਰੋਤ, BBC / Reuters

ਤਸਵੀਰ ਕੈਪਸ਼ਨ, 97 ਸਾਲਾ ਬਜ਼ੁਰਗ ਮਹਿਲਾ ਨੂੰ ਚਾਰ ਘੰਟਿਆਂ ਬਾਅਦ ਰੈਸਕਿਊ ਕੀਤਾ ਗਿਆ ਸੀ, ਜੋ ਅਚਾਨਕ ਆਏ ਹੜ੍ਹ ਕਾਰਨ ਮਲਬੇ ਵਿੱਚ ਫਸ ਗਏ ਸਨ

ਨੇਪਾਲ ਵਿੱਚ ਅਚਾਨਕ ਆਏ ਹੜ੍ਹ ਕਾਰਨ ਬਜ਼ੁਰਗ ਮਹਿਲਾ ਗੁਨਾ ਮਾਇਆ ਬੋਹਾਰਾ ਮਲਬੇ ਵਿੱਚ ਫਸੇ ਹੋਏ ਸਨ। ਕਰੀਬ ਚਾਰ ਘੰਟਿਆਂ ਬਾਅਦ ਉਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਰੈਸਕਿਊ ਕੀਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ।

ਫਿਲਹਾਲ ਬਜ਼ੁਰਗ ਮਹਿਲਾ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਹਨ।

ਨੇਪਾਲ ਵਿੱਚ ਆਏ ਹੜ੍ਹਾਂ ਕਾਰਨ ਹੁਣ ਤੱਕ 600 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਰੈਸਕਿਊ ਵਿੱਚ ਜੁਟੀਆਂ ਟੀਮਾਂ ਮੁਤਾਬਕ ਦੋ ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)